ਜਲੰਧਰ ਵਿੱਚ ਡੇਂਗੂ ਦਾ ਕਹਿਰ ਜਾਰੀ ਹੈ। ਸਿਹਤ ਵਿਭਾਗ ਦੀਆਂ ਰਿਪੋਰਟਾਂ ਅਨੁਸਾਰ ਜਲੰਧਰ ਜ਼ਿਲ੍ਹੇ ਵਿੱਚ ਡੇਂਗੂ ਪੀੜਤ ਮਰੀਜ਼ਾਂ ਦੀ ਗਿਣਤੀ 400 ਤੱਕ ਪਹੁੰਚ ਗਈ ਹੈ। ਸਿਹਤ ਵਿਭਾਗ ਦੀਆਂ ਟੀਮਾਂ ਨੇ 3936 ਘਰਾਂ ਦਾ ਸਰਵੇਖਣ ਕੀਤਾ ਹੈ।
ਡੇਂਗੂ ਦੇ ਲੱਛਣ
ਆਮ ਤੌਰ ’ਤੇ ਡੇਂਗੂ ਦੇ ਲੱਛਣ 3 ਤੋਂ 14 ਦਿਨਾਂ ਦੇ ਅੰਦਰ ਵਿਕਸਤ ਹੁੰਦੇ ਹਨ। ਡੇਂਗੂ ਦੇ ਮੱਛਰ ਦੇ ਕੱਟਣ ਤੋਂ ਬਾਅਦ ਇਸ ਦੇ ਲੱਛਣ ਵਿਕਸਤ ਹੋਣ ਦੇ ਸਮੇਂ ਨੂੰ ਇੰਕੁਬੇਸ਼ਨ ਪੀਰੀਅਡ ਕਹਿੰਦੇ ਹਨ। ਇਸ ਦਾ ਔਸਤ ਇੰਕੁਬੇਸ਼ਨ ਪੀਰੀਅਡ ਚਾਰ ਤੋਂ ਸੱਤ ਦਿਨ ਦਾ ਹੁੰਦਾ ਹੈ। ਡੇਂਗੂ ਨੂੰ ਹੱਡੀ ਤੋੜ ਬੁਖ਼ਾਰ ਵੀ ਕਿਹਾ ਜਾਂਦਾ ਹੈ। ਇਸ ਦੀਆਂ ਵੱਖ-ਵੱਖ ਨਿਸ਼ਾਨੀਆਂ ’ਚ ਤੇਜ਼ ਬੁਖ਼ਾਰ, ਸਿਰਦਰਦ, ਅੱਖਾਂ ਦੇ ਪਿਛਲੇ ਹਿੱਸੇ ’ਚ ਦਰਦ, ਮਾਸ਼ਪੇਸ਼ੀਆਂ ਤੇ ਜੋੜਾਂ ’ਚ ਦਰਦ, ਜੀਅ ਕੱਚਾ ਹੋਣਾ ਤੇ ਉਲਟੀਆਂ ਆਉਣਾ, ਥਕਾਵਟ, ਚਮੜੀ ’ਤੇ ਦਾਣੇ ਤੇ ਹਾਲਤ ਖ਼ਰਾਬ ਹੋਣ ’ਤੇ ਨੱਕ, ਮੂੰਹ ਤੇ ਮਸੂੜਿਆਂ ’ਚੋਂ ਖ਼ੂਨ ਵਗਣਾ ਸ਼ਾਮਿਲ ਹਨ।